Business and Personal web pages from India Search result

Thind Turban Coach

Thind Turban Coach

ਸਰਦਾਰ : ਭੁਪਿੰਦਰ ਸਿੰਘ ਥਿੰਦ :- The Superb Turban Coach, Proprietor Thind Dastar Academy, Now In Jalandhar City, ਆਪਣੇ 17 ਸਾਲ ਦੇ ਨਿੱਜੀ ਤਜ਼ਰਬੇ ਦੇ ਨਾਲ ਹੁਣ ਮੈਂ ਅਵਤਾਰ ਨਗਰ ਰੋਡ, ਨਜ਼ਦੀਕ ਨਕੋਦਰ ਚੋਂਕ, ਜਲੰਧਰ ਵਿਖੇ ਪੱਗ ਦੀ ਸਿਖਲਾਈ ਦੇ ਰਿਹਾ ਹਾਂ । ਮੈਂਨੂੰ ਹਰ ਤਰਾਂ ਦੀਆਂ ਪੱਗਾਂ ਬੰਨਣ ਵਿੱਚ ਮੁਹਾਰਤ ਹਾਸਿਲ ਹੈ, ਚਾਹੇ ਪੱਗ ਦਾ ਤਰੀਕਾ ਕੋਈ ਵੀ ਹੋਵੇ, ਕਦੇ ਮੇਰੀ ਨਜ਼ਰ ਤੋਂ ਉਹਲੇ ਨਹੀਂ ਰਹਿ ਸਕਿਆ । ਮੈਂ ਹਰ ਤਰਾਂ ਦੀ ਪੱਗ ਆਪਣੇ ਸਿਰ ਅਤੇ ਕਿਸੇ ਦੂਜੇ ਦੇ ਸਿਰ ਤੇ ਬੰਨਣ ਦੀ ਕਾਬਲੀਅਤ ਰੱਖਦਾ ਹਾਂ । ਇਸ ਤੋਂ ਇਲਾਵਾ ਮੈਂ 8 ਮੀਟਰ ਦੀ ਪੱਗ 4.30 ਮਿੰਟਾਂ ਵਿੱਚ ਬੰਨਣ ਦੀ ਸਮਰੱਥਾ ਰੱਖਦਾ ਹਾਂ । ਤੁਸੀ ਮੇਰੀ ਇਹ ਕਾਬਲੀਅਤ ਨੂੰ ਪੰਜਾਬੀ ਚੈਨਲ MH1 ਤੇ ਵੀ ਦੇਖਿਆ ਹੋਵੇਗਾ, ਮੇਰੀ ਇਹ ਵੀਡੀਉ MH1 ਚੈਨਲ ਦੇ ਸ਼ੋਅ BEST TALENT OF PUNJAB ਵਿੱਚ ਜੋ ਕਿ 14 ਜੁਲਾਈ 2010 ਨੂੰ ਦਿਖਾਇਆ ਗਿਆ ਸੀ । ਭੰਗੜਾ ਕੋਚ :- ਪੱਗ ਬੰਨਣ ਤੋਂ ਇਲਾਵਾ ਮੈਨੂੰ ਪੰਜਾਬ ਦੇ ਮਸ਼ਹੂਰ ਲੋਕ ਨਾਚ ਭੰਗੜਾ ਪਾਉਣ ਤੇ ਸਿਖਾਉਣ ਵਿੱਚ ਮੁਹਾਰਤ ਹਾਸਿਲ ਹੈ । ਮੈ ਅੱਜ ਦੇ ਨੋਜੁਆਨਾ ਨੂੰ ਆਪਣੇ ਮਹੱਤਵਪੂਰਨ ਵਿਰਸੇ ਤੇ ਲੋਕ ਨਾਚ ਬਾਰੇ ਜਾਗਰੂਕ ਕਰਨ ਲਈ ਸਮੇ ਸਮੇ ਤੇ ਵੱਖ ਵੱਖ ਉਪਰਾਲੇ ਕਰਦਾ ਰਹਿੰਦਾ ਹਾਂ । ਇਸ ਤੋਂ ਇਲਾਵਾ ਮੈਂ ਪੰਜਾਬੀ ਸਭਿਆਚਾਰਕ ਪਰੋਗਰਾਮਾਂ ਤੇ ਪੰਜਾਬੀ ਗਾਇਕਾਂ ਦੀ ਬੁਕਿੰਗ ਵੀ ਕਰਦਾ ਹਾਂ । ਅਲਗੋਜ਼ੇ :- ਮੈਂ ਪੰਜਾਬ ਦੇ ਮਹੱਤਵਪੂਰਣ ਤੇ ਕੋਮਲ ਲੋਕ ਸਾਜ਼ ਅਲਗੋਜ਼ੇ ਵੀ ਬਹੁਤ ਸ਼ੋਕ ਨਾਲ ਵਜਾਉਂਦਾ ਹਾਂ । ਤਬਲਾ :- ਮੈਨੂੰ ਤਬਲਾ ਵਜਾਉਣ ਵਿੱਚ ਵੀ ਮੁਹਾਰਤ ਹਾਸਿਲ ਹੈ, ਮੈ 7 ਸਾਲ ਦੀ ਉਮਰ ਵਿੱਚ ਹੀ ਤਬਲਾ ਸਿੱਖ ਕੇ ਵਜਾਉਣਾ ਸ਼ੁਰੂ ਕਰ ਦਿੱਤਾ ਸੀ । ਢੋਲ :- ਢੋਲ ਵਜਾਉੁਣਾ ਵੀ ਮੇਰਾ ਸ਼ੋਂਕ ਹੈ, ਮੈਂ ਭੰਗੜਾ ਸਿਖਾਉਣ ਦੇ ਨਾਲ ਢੋਲ ਵੀ ਵਜਾਉਂਦਾ ਹਾਂ । ਪੇਂਟਿੰਗ :- ਮੈਨੂੰ ਪੇਂਟਿੰਗ ਕਰਨ ਵਿੱਚ ਵੀ ਮੁਹਾਰਤ ਹਾਸਿਲ ਹੈ, ਮੈਂ ਇਹ ਪੇਂਟਿੰਗ ਦੇ ਕੰਮ ਨੂੰ ਸਾਲ ਆਪਣੇ ਕਿੱਤੇ ਵਜੋਂ ਵੀ ਅਪਣਾਉਂਦਾ ਰਿਹਾ ਹਾਂ । ਮੈਂ ਹਰ ਤਰਾਂ ਦੇ ਸਕੈਚ ਤਿਆਰ ਕਰ ਸਕਦਾ ਹਾਂ